Calgary Stampede ਬਾਰੇ
ਹਰ ਜੁਲਾਈ ਮਹੀਨੇ 10 ਦਿਨ, ਅਸੀਂ ਦੁਨੀਆ ਭਰ ਤੋਂ ਆਏ ਲੋਕਾਂ ਦਾ ਸੁਆਗਤ ਕਰਦੇ ਹਾਂ, ਤਾਂ ਜੋ ਉਹ ਸਾਡੇ ਸਭਿਆਚਾਰ, ਭਾਈਚਾਰੇ ਅਤੇ ਪੱਛਮੀ ਵਿਰਾਸਤ ਨੂੰ ਹੋਰ ਨੇੜਿਓਂ ਜਾਣ ਸਕਣ। Calgary Stampede ਵਿਖੇ ਲਾਈਵ ਮਿਊਜ਼ਿਕ, ਰੋਡੇਓ ਪ੍ਰੋਗਰਾਮ, ਖੇਤੀਬਾੜੀ, ਖੇਡਾਂ ਅਤੇ ਮਿਡਵੇ ਸਵਾਰੀ ਅਤੇ ਹੋਰ ਵੀ ਬਹੁਤ ਕੁਝ ਹੋਵੇਗਾ, ਇਹ ਲੋਕਾਂ ਦੇ ਇੱਕਠੇ ਹੋਣ ਅਤੇ ਸਾਂਝੀਆਂ ਪਰੰਪਰਾਵਾਂ ਬਣਾਉਣ ਲਈ ਇੱਕ ਬਿਹਤਰ ਥਾਂ ਹੈ।
Stampede ਰੋਡੇਓ
ਸਾਡੇ ਨਾਲ GMC Stadium ਵਿਖੇ ਦੁਨੀਆ ਦੇ ਲਾਰਜੈਸਟ ਆਉਟਡੋਰ ਰੋਡੇਓ ਦਾ ਹਿੱਸਾ ਬਣੋ। ਹਰ ਰੋਜ਼ ਦੁਪਹਿਰ 1:30 ਵਜੇ, ਵੱਡੇ-ਵੱਡੇ ਖਿਡਾਰੀ ਅਤੇ ਜਾਨਵਰ, ਬੁੱਲ ਰਾਇਡਿੰਗ, ਸੈਡਲ ਬ੍ਰੋਂਕ ਰਾਇਡਿੰਗ, ਬੈਰਲ ਰੇਸਿੰਗ ਅਤੇ ਹੋਰ ਵੀ ਬਹੁਤ ਖੇਡਾਂ ਵਿੱਚ ਇੱਕ-ਦੂਜੇ ਨਾਲ ਮੁਕਾਬਲਾ ਕਰਨਗੇ।
ਪਹਿਲਾਂ ਤੋਂ ਹੀ ਖਰੀਦੀਆਂ ਗਈਆਂ ਰੋਡੇਓ ਟਿਕਟਾਂ ਨਾਲ ਤੁਸੀਂ ਟਿਕਟ ਦੀ ਵੈਧਤਾ ਵਾਲੇ ਦਿਨ ਹੀ Stampede Park ਦੇ ਅੰਦਰ ਜਾ ਪਾਓਗੇ।
ਟਿਕਟਾਂ ਖਰੀਦੋਸ਼ਾਮ ਦਾ ਪ੍ਰੋਗਰਾਮ (ਦ ਇਵਨਿੰਗ ਸ਼ੋਅ)
ਸਾਡਾ ਅਦਭੁਤ ਮਨੋਰੰਜਕ ਡਬਲਹੈਡਰ ਸ਼ਾਮ ਨੂੰ 7:45 ‘ਤੇ ਸ਼ੁਰੂ ਹੋਵੇਗਾ। GMC Stadium ਵਿਖੇ 27 ਡਰਾਈਵਰਾਂ Chuckwagons ਨਾਲ ਬੰਨੇ ਘੋੜਿਆਂ ਨਾਲ ਰੇਸਾਂ ਲਾਉਂਦੇ ਦੌਰਾਨ, ਥਾਈਂ ਖੜ੍ਹੇ ਹੋ ਕੇ ਟੱਪਦੇ ਅਤੇ ਤਾੜੀਆਂ ਮਾਰਦੇ ਹੋਏ ਉਹਨਾਂ ਦਾ ਹੌਂਸਲਾ ਵਧਾਓ। Chuckwagons ਤੋਂ ਬਾਅਦ ਰੋਮਾਂਚਕ ਰਿਲੇ ਰੇਸਾਂ ਹੋਣਗੀਆਂ, ਫਿਰ ਸ਼ਾਨਦਾਰ ਗ੍ਰੈਂਡਸਟੈਂਡ ਸ਼ੋਅ ਅਤੇ ਅਖੀਰ ਵਿੱਚ ਬਿਹਤਰੀਨ ਆਤਿਸ਼ਬਾਜ਼ੀ ਕੀਤੀ ਜਾਵੇਗੀ।
ਪਹਿਲਾਂ ਤੋਂ ਹੀ ਖਰੀਦੀਆਂ ਗਈਆਂ ਸ਼ਾਮ ਦੇ ਸ਼ੋਅ ਦੀਆਂ ਟਿਕਟਾਂ ਨਾਲ, ਤੁਸੀਂ ਟਿਕਟ ਦੀ ਵੈਧਤਾ ਵਾਲੇ ਦਿਨ ਹੀ Stampede Park ਦੇ ਅੰਦਰ ਜਾ ਪਾਓਗੇ।
ਟਿਕਟਾਂ ਖਰੀਦੋਕਿਫ਼ਾਇਤੀ ਦਿਨ
ਸਾਡੇ ਬੇਹਦ ਖਾਸ ਕਿਫ਼ਾਇਤੀ ਦਿਨਾਂ ਦੌਰਾਨ ਬਿਹਤਰੀਨ ਡੀਲਾਂ ਪਾਓ
ਇੱਕ ਝਲਕ (Sneak-A-Peek): 4 ਜੁਲਾਈ, ਦਿਨ ਵੀਰਵਾਰ
ਦੁਪਹਿਰ 5:00 ਵਜੇ ਤੋਂ ਅੱਧੀ ਰਾਤ ਤੱਕ ਅੱਧੀਆਂ ਕੀਮਤਾਂ ‘ਤੇ ਟਿਕਟਾਂ ਪਾਓ! ਪਰੇਡ ਨਾਲ ਅਧਿਕਾਰਤ ਤੌਰ 'ਤੇ ਜਸ਼ਨ ਸ਼ੁਰੂ ਕਰਨ ਤੋਂ ਇੱਕ ਦਿਨ ਪਹਿਲਾਂ, ਇਹ ਤੁਹਾਡੇ ਲਈ Stampede ਨੂੰ ਦੇਖਣ ਦਾ ਇੱਕ ਸੁਣਹਰੀ ਮੌਕਾ ਹੈ।
ਪਾਰਕ ਵਿਖੇ ਸਨਕੋਰ ਪਰੇਡ: 5 ਜੁਲਾਈ, ਦਿਨ ਸ਼ੁੱਕਰਵਾਰ
ਸਵੇਰੇ 11:00 ਵਜੇ ਤੋਂ ਦੁਪਹਿਰ 1:30 ਵਜੇ ਤੱਕ ਮੁਫ਼ਤ ਐਂਟਰੀ, ਇਸ ਦੌਰਾਨ ਤੁਸੀਂ ਪਰੇਡ ਤੋਂ ਸਿੱਧਾ Stampede Park ਚਲੇ ਜਾਵੋਗੇ।
ਟਿਮ ਹੌਰਟਨ ਪਰਿਵਾਰਕ ਦਿਨ (Tim Hortons Family Day): 7 ਜੁਲਾਈ, ਦਿਨ ਐਤਵਾਰ
ਸਾਰੇ ਪਰਿਵਾਰ ਨੂੰ Stampede ਲਿਆਓ ਅਤੇ ਸਾਰੇ ਪਰਿਵਾਰ ਨਾਲ ਮੁਫ਼ਤ ਮਨੋਰੰਜਨ ਨਾਲ ਜਸ਼ਨ ਮਨਾਓ: GMC Stadium Courtyard ਵਿਖੇ ਸਵੇਰੇ 11:00 ਵਜੇ ਤੱਕ ਮੁਫ਼ਤ ਐਂਟਰੀ, ਸਵੇਰੇ 8-10 ਵਜੇ ਤੱਕ ਮੁਫ਼ਤ ਪੈਨਕੇਕ ਨਾਸ਼ਤਾ (ਨਿਰਧਾਰਤ ਪੈਨਕੇਕ ਮੁੱਕਣ ਤੱਕ)”, ਅਤੇ GMC Stadium ਵਿਖੇ ਸਵੇਰੇ 8-10 ਵਜੇ ਤੱਕ ਇੱਕ ਮਨੋਰੰਜਕ ਪ੍ਰੋਗਰਾਮ।
TC Energy ਭਾਈਚਾਰਾ ਦਿਨ (Community Day): 9 ਜੁਲਾਈ, ਦਿਨ ਮੰਗਲਵਾਰ
ਸਾਡੇ ਵੱਲੋਂ ਭਾਈਚਾਰੇ ਨੂੰ ਦਿਲੀ ਧੰਨਵਾਦ ਵਜੋਂ, ਹਰ ਇੱਕ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਮੁਫ਼ਤ ਐਂਟਰੀ ਮਿਲੇਗੀ। ਅਸੀਂ ਬਜ਼ੁਰਗਾਂ (65+) ਅਤੇ ਸੇਨਾ ਵਿੱਚੋਂ ਸੇਵਾਮੁਕਤ ਹੋਏ ਵਿਅਕਤੀਆਂ ਨੂੰ ਸਾਰਾ ਦਿਨ ਮੁਫ਼ਤ ਐਂਟਰੀ ਦੇ ਰਹੇ ਹਾਂ ਅਤੇ Nutrien Western Event Centre ਵਿਖੇ ਸਵੇਰੇ 11:00 ਵਜੇ ਤੱਕ ਮੁਫ਼ਤ ਕੌਫੀ ਅਤੇ ਡੋਨਟਸ (ਨਿਰਧਾਰਤ ਚੀਜ਼ਾਂ ਮੁੱਕਣ ਤੱਕ) ਦੀ ਸੇਵਾ ਵੀ ਕਰ ਰਹੇ ਹਾਂ।
BMO ਬੱਚਿਆਂ ਦਾ ਦਿਨ (Kids’ Day): 10 ਜੁਲਾਈ, ਦਿਨ ਬੁੱਧਵਾਰ
ਹਰ ਇੱਕ ਲਈ ਸਵੇਰੇ 10:00 ਵਜੇ ਤੱਕ ਐਂਟਰੀ ਮੁਫ਼ਤ ਹੋਵੇਗੀ ਅਤੇ 12 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਲਈ ਐਂਟਰੀ ਸਾਰਾ ਦਿਨ ਮੁਫ਼ਤ ਹੋਵੇਗੀ। ਅਸੀਂ GMC Stadium Courtyard ਵਿਖੇ ਸਵੇਰੇ 8-9:30 ਵਜੇ ਤੱਕ ਨਿਰਧਾਰਤ ਚੀਜ਼ਾਂ ਮੁੱਕਣ ਤੱਕ ਅਤੇ ਸਵੇਰੇ 8-10 ਵਜੇ ਤੱਕ ਮੁਫ਼ਤ ਮਨੋਰੰਜਕ ਪ੍ਰੋਗਰਾਮ ਦੇ ਦੌਰਾਨ ਮੁਫ਼ਤ ਨਾਸ਼ਤਾ ਵੀ ਦੇਵਾਂਗੇ।